Punjab

ਗੁਰੂ ਸਾਹਿਬ ਦਾ ਰੂਹਾਨੀ ਉਦੇਸ,ਸਿੱਖ ਸ਼ਹਾਦਤ ਦੀ ਵਿਲੱਖਣਤਾ

December 22, 2018 07:28 PM

 

ਹਰ ਵਾਰ ਦੀ ਤਰਾਂ ਸਾਹਿਬਜਾਦਿਆਂ ਦਾ ਸਹੀਦੀ ਜੋੜ ਮੇਲਾ ਬੜੀ ਜੋਸ਼ ਖਰੋਸ ਨਾਲ ਮਨਾਇਆ ਜਾ ਰਿਹਾ ਹੈ । ਕੁਰਬਾਨੀ ਦੀ ਮਹਾਨਤਾ ਤੇ ਸ਼ਹਾਦਤ ਕਿੱਡੀ ਵੱਡੀ ਸੀ ਉਸ ਨੂੰ ਬੜੇ ਵੀਰ ਰਸੀ ਸ਼ਬਦਾਂ ਦੇ ਵਿੱਚ ਪੇਸ ਕੀਤਾ ਜਾਦਾਂ ਹੈ । ਸਿੱਖਾ ਦੇ ਮਨਾ ਵਿੱਚ ਇਹ ਸਭ ਕੁਝ ਨੂੰ ਸੁਣ ਕੇ ਖਾਸ ਤੋਰ ਤੇ ਇੱਕ ਜਜਬਾ ਜਰੂਰ ਪੈਦਾ ਹੁੰਦਾ ਹੈ । ਪਰ ਜਿਆਦਾਤਰ ਜਿਹੜੀ ਗੱਲ ਪ੍ਰਚਾਰਕਾਂ ,ਰਾਜਨੀਤਿਕ ਬੁਲਾਰਿਆਂ ਵੱਲੋਂ ਨਹੀ ਦੱਸੀ ਜਾ ਰਹੀ ਜਾ ਬਹੁਤੀ ਸਾਹਮਣੇ ਲਿਆਉਦੀ ਜਾ ਰਹੀ ਹੈ ਕਿ ਜਿਹੜੀਆਂ ਜੰਗਾਂ ਲੜੀਆ ਗਈਆਂ ਜਾ ਜਿਹੜੀ ਸ਼ਹਾਦਤਾਂ ਹੋਇਆ ਉਹਨਾ ਦਾ ਮਨੋਰਥ ਕਿ ਸੀ ਉਸ ਮਨੋਰਥ ਨੂੰ ਸਾਹਮਣੇ ਲਿਆਉਣ ਲਈ ਕੁਝ ਤਾਕਤਾ ਵੱਲੋ ਟਾਲਾ ਵੱਟਿਆ ਜਾ ਰਿਹਾ ਹੈ । ਬਾਕੀ ਕੁਝ ਤੋ ਅਗਿਆਨਤਾ ਵੱਸ ਠੀਕ ਪ੍ਰਸੰਗ ਚ ਗੱਲ ਨਹੀ ਰੱਖੀ ਜਾ ਰਹੀ । ਜਦੋ ਅਸੀ ਕਿਸੇ ਵੀ ਰਾਜਨੀਤਿਕ ਜਾ ਧਾਰਮਿਕ ਸਖਸ਼ੀਅਤ ਨਾਲ ਗੱਲ ਕਰਦੇ ਹਾਂ ਤਾ ਮੂਲ 3 ਜਵਾਬ ਸਾਡੇ ਸਾਹਮਣੇ ਆਉਦੇ ਹਨ ।
ਪਹਿਲਾ ਜਵਾਬ ਧਾਰਮਿਕ ਸਰਧਾ ਵਾਲੇ ਸਿੱਖਾਂ ਵੱਲੋ ਇਹ ਕਿਹਾ ਜਾਦਾ ਹੈ ਕਿ ਇਹ ਸ਼ਹਾਦਤ ਧਰਮ ਦੀ ਰਾਖੀ ਲਈ ਤੇ ਧਰਮ ਵਾਸਤੇ ਦਿੱਤੀਆਂ ਗਈਆਂ ਜਿਹੜੀ ਗੱਲ ਆਪਣੇ ਆਪ ਵਿੱਚ ਠੀਕ ਹੈ । ਪਰ ਏਨ੍ਹੀ ਗੱਲ ਕਹਿਣ ਨਾਲ ਪੂਰੀ ਸੱਚਾਈ ਸਾਹਮਣੇ ਨਹੀ ਆਉਦੀ ।
ਦੂਜਾ ਜਵਾਬ ਧਰਮ ਨਿਰਪੱਖ ਦੇ ਮੁਰੀਦ ਬੰਦਿਆਂ ਵੱਲੋ ਇਹ ਦਿੱਤਾ ਜਾਦਾ ਹੈ ਸ਼ਹਾਦਤ ਜਬਰ-ਜੁਲਮ ਦੇ ਖਿਲਾਫ ਦਿੱਤੀਆ ਗਈਆਂ ਜਾ ਫਿਰ ਦੇਸ ਵਾਸਤੇ ਦਿੱਤੀਆ ਗਈਆਂ । ਹੁਣ ਹਿੰਦੂਸਤਾਨ ਦੇ ਰਾਜਨੀਤਿਕ ਪ੍ਰਸੰਗ ਵਿੱਚ ਜੋ ਮਾਹੌਲ ਬਣ ਚੁੱਕਿਆ ਹੈ ਉਸ ਵਿੱਚ ਦੇਸ ਭਗਤੀ ਵਾਲੀ ਗੱਲ ਖਾਸ ਤੋਰ ਤੇ ਉਭਾਰੀ ਜਾ ਰਹੀ ਹੈ । ਜੇ ਅਸੀ ਇਹ ਵੀ ਕਹਿੰਦੇ ਹਾ ਕਿ ਸ਼ਹਾਦਤਾਂ ਧਰਮ ਵਾਸਤੇ ਦਿੱਤਿਆ ਗਈਆਂ ਜਾ ਏਨੀ ਕੁ ਅਧੂਰੇ ਬਿਆਨ ਨਾਲ ਇਹਨਾ ਸ਼ਹਾਦਤਾਂ ਦੀ ਵਿਲੱਖਣਤਾਂ ਤੇ ਅਦੂਤੀ ਰੰਗ ਸਾਹਮਣੇ ਨਹੀ ਆਉਦਾ । ਕਿਉਕਿ ਧਰਮ ਵਾਸਤੇ ਸਹਾਦਤਾਂ ਸਿੱਖ ਦੇ ਖਿਲਾਫ ਲੜ ਰਹੇ ਬੰਦਿਆਂ ਨੇ ਵੀ ਦਿੱਤੀਆਂ । ਉਸ ਸਮੇ ਦੌਰਾਨ ਸਾਰੇ ਹੀ ਬੰਦੇ ਇਕ ਧਾਰਮਿਕ ਜਜਬੇ ਵਿਚੋ ਲੜ ਰਹੇ ਸਨ । ਸਿੱਖ ਦੇ ਲੜਨ ਦੇ ਜ਼ਜਬੇ ਦੀ ਵਿਸੇਸਤਾ ਤੇ ਮਨੋਰਥ ਕੀ ਸੀ । ਇਹਨਾ ਦੀ ਕੁਰਬਾਨੀਆਂ ਦੇ ਪਿੱਛੇ ਕਿਹੜਾ ਮਨੋਰਥ ਤੇ ਕਿਹੜਾ ਜ਼ਜਬਾ ਕੰਮ ਕਰਦਾ ਸੀ । ਅੱਜ ਦੇ ਪ੍ਰਸੰਗ ਵਿੱਚ ਅਹਿਮ ਗੱਲ ਇਹ ਹੈ ਕਿ ਜੋ ਜੰਗਾਂ ਲੜੀਆਂ ਗਈਆਂ,ਜੋ ਸ਼ਹਾਦਤਾਂ ਦਿੱਤੀਆਂ ਗਈਆਂ ,ਇਹਨਾਂ ਦੇ ਕਾਰਣ ਨਾ ਵਕਤੀ,ਨਾ ਸਥਾਨਿਕ ,ਤੇ ਨਾ ਛੋਟੇ ਸੀ । ਇਹਨਾਂ ਕਾਰਨਾਂ ਨੂੰ ਕਿਸੇ ਇਤਿਹਾਸਿਕ ਚੋਖਟੇ ਵਿੱਚ ਰੱਖ ਕੇ ਜਾ ਇਤਿਹਾਸਿਕ ਕਾਰਨਾ ਵਿੱਚ ਰੱਖ ਕੇ ਨਹੀ ਸਮਝਿਆ ਜਾ ਸਕਦੇ । ਕਿਉਕਿ ਗੁਰੂਆਂ ਦਾ ਮਨੋਰਥ ਰੂਹਾਨੀ ਮੰਜਿਲ ਹਾਸਿਲ ਕਰਨੀ ਸੀ ਉਸ ਮੰਜਿਲ ਦੇ ਰਾਹ ਵਿੱਚ ਜੋ ਵੀ ਰੁਕਾਵਟਾਂ ਆਈਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਜੰਗਾਂ ਹੋਈਆਂ ।

ਉਹਨਾਂ ਜੰਗਾਂ ਦੌਰਾਨ ਵੱਡੇ ਸਾਹਿਬਜਾਦਿਆਂ ,ਗੁਰੂ ਦੇ ਲਾਡਲੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ । ਸੰਖੇਪ ਤੇ ਸੋਖੇ ਸ਼ਬਦਾ ਵਿੱਚ ਗੱਲ ਕਰਨੀ ਹੋਵੇ ਤਾਂ ਆਮ ਤੋਰ ਤੇ ਹਰ ਧਰਮ ਇਹ ਕਹਿੰਦਾ ਹੈ ਕਿ ਮਨੁੱਖ ਨੂੰ ਜਿਹੜੀਆਂ ਰੁਚੀਆਂ ਤੇ ਵਿਭਚਾਰ ਪਸੂ ਬਿਰਤੀ ਵੱਲ ਪ੍ਰਰੇਰਦੀਆਂ ਨੇ ਉਹਨਾਂ ਤੇ ਕਾਬੂ ਪਾਉਣ ਦੇ ਅਮਲ ਨੂੰ ਸਚਿਆਰਾ ਬਣਾਇਆਂ ਜਾਵੇ ਤਾ ਕਿ ਉਹ ਸਦਾਚਾਰੀ ਬਣੇ । ਸੰਸਾਰ ਦੇ ਸਾਰੇ ਧਰਮਾਂ ਦੀ ਏਨੀ ਕੁ ਸਾਝ ਸਿੱਖ ਧਰਮ ਨਾਲ ਬਣਦੀ ਹੈ । ਸਚਿਆਰੇ ਅਮਲ ਦੇ ਰਾਹ ਪੈਣ ਲਈ ਵਿਧੀਆਂ ਤੇ ਰਾਸਤੇ ਸਾਰੇ ਧਰਮਾਂ ਦੇ ਵੱਖੋ ਵੱਖਰੇ ਹਨ । ਸੋ ਸਿੱਖ ਧਰਮ ਦੇ ਰਾਸਤੇ ਦੀ ਜੋ ਵਿਸੇਸਤਾ ਹੈ ਉਹ ਇਹ ਹੈ ਕਿ ਮਨੁੱਖ ਨੂੰ ਕਿਹੋ ਜਿਹਾ ਬਣਾਉਣਾ ਹੈ । ਗੁਰੂਆਂ ਨੇ ਰੌਸਨ ਸਮਾਜ ਤੇ ਮਨੁੱਖ ਸਿਰਜਣ ਲਈ ਇੱਕ ਰਾਸਤਾਂ ਉਲੀਕਿਆਂ ਸੀ । ਜੇਕਰ ਅਸੀ ਇਹ ਗੱਲ ਮੰਨ ਲਈਏ ਕਿ ਹਰ ਧਰਮ ਦਾ ਆਖਰੀ ਰਾਸਤਾ ਆਤਮਾ ਦਾ ਪਰਮਾਤਮਾ ਨਾਲ ਮੇਲ ਹੈ । ਉਸ ਵਾਸਤੇ ਵੀ ਵੱਖ ਵੱਖ ਧਰਮ ਵੱਖ ਵੱਖ ਰਾਸਤੇ ਤੇ ਵੱਖ ਵੱਖ ਵਿਧਿਆ ਦੱਸਦੇ ਹਨ । ਗੁਰੂ ਸਾਹਿਬ ਨੇ ਜੋ ਰਾਸਤੇ ਦਿਖਾਇਆ ਸੀ ਉਹ ਇਹ ਸੀ ਕਿ ਜਿੰਨਾ ਚਿਰ ਮਨੁੱਖ ਨੂੰ ਦਬਾਉਣ ਵਾਲੇ ਹਰ ਹਾਲਤ,ਸਥਿਤੀ ਤੇ ਹਰ ਸ਼ਕਤੀ ਖਤਮ ਨਹੀ ਹੁੰਦੀ । ਜਿਹੜੀ ਕਿ ਮਨੁੱਖ ਨੂੰ ਮਾਨਵਤਾ ਦੇ ਦਰਜੇ ਤੋ ਹੇਠਾਂ ਲੈ ਕੇ ਆਉਦੀ ਹੈ ।ਉਸ ਦੀ ਸਖਸੀਅਤ ਦੇ ਵਿਕਾਸ਼ ਦੇ ਰਾਹ ਚ ਅੜਿਕਾਂ ਬਣਦੀ ਹੈ ।ਮਨੁੱਖ ਦੀ ਆਜਾਦੀ ਨੂੰ ਰੋਕਣ ਵਾਲੀ ਹਰ ਰੁਕਾਵਟ ਜਿੰਨਾ ਚਿਰ ਦੂਰ ਨਹੀ ਹੁੰਦੀ ਉਦੋ ਤੱਕ ਮਨੁੱਖ ਆਪਣੇ ਰੂਹਾਨੀ ਆਦਰਸ਼ ਨੂੰ ਹਾਸਿਲ ਨਹੀ ਕਰ ਸਕਦਾਂ।

ਗੁਰੂ ਸਾਹਿਬ ਦੇ ਦੱਸੇ ਰਾਸਤੇ ਵਿੱਚ ਮੁੱਢਲੀ ਸ਼ਰਤ ਮਨੁੱਖ ਦੀ ਪੂਰਨ ਆਜਾਦੀ ਹੈ । ਜਿਸ ਵਿੱਚ ਉਹਨਾਂ ਨੇ ਸੇਧਾਂ ਨਿਸਚਿਤ ਕੀਤੀਆਂ ਨੇ ਨਾ ਕਿਸੇ ਨੂੰ ਭੈਅ ਦੇਣਾ ਤੇ ਨਾ ਕਿਸੇ ਦਾ ਭੈਅ ਮੰਨਣਾ । ਕਿਸੇ ਨੂੰ ਭੈਅ ਦੇਣ ਵਾਲਾ ਆਪ ਵੀ ਅਮਾਨਵ ਤੇ ਅਸਭਿੱਅਕ ਹੀ ਹੁੰਦਾ ਹੈ । ਕਿਸੇ ਬੰਦੇ ਨੂੰ ਡਰਾਉਣਾ,ਲੁੱਟਣਾ,ਜਾ ਉਹਦੇ ਉੱਤੇ ਜੁਲਮ ਢਾਹੁਣਾ ਇਹ ਮਨੁੱਖ ਦਾ ਕਰਮ ਨਹੀ । ਇਹ ਗੈਰ-ਮਨੁੱਖੀ ਕਰਮ ਹੈ । ਇਹ ਕਰਮ ਕਰਨ ਵਾਲਾ ਵੀ ਜਿਹਦੇ ਉੱਤੇ ਜੁਰਮ ਕਰ ਰਿਹਾ ਹੁੰਦਾ ਹੈ ਉਹ ਵੀ ਅਸੱਭਿਅਕ ਸ੍ਰੇਣੀ ਵਿੱਚ ਆ ਜਾਦਾ ਹੈ । ਜੁਲਮ ਕਰਨ ਤੇ ਸਹਿਣ ਵਾਲੇ ਦੋਨਾ ਹੀ ਗੁਨਾਹਗਾਰ ਹੁੰਦੇ ਹਨ । ਇਸ ਲਈ ਗੁਰੂ ਸਾਹਿਬ ਦਾ ਮਨੋਰਥ ਹੈ ਕਿ ਇੱਕ ਅਜਿਹਾਂ ਸਮਾਜ ਤੇ ਮਾਹੋਲ ਸਿਰਜਿਆ ਜਾਵੇ ਜਿਥੇ ਹਰ ਇੱਕ ਵਿਅਕਤੀ ਨੂੰ ਪੂਰਨ ਖੁਲ ਆਜਾਦੀ ਨਸੀਬ ਹੋਵੇ। ਅਸੀ ਕੋਈ ਪੋਦਾ ਲਗਾਉਦੇ ਹਾਂ ਜੇ ਉਸ ਨੂੰ ਠੀਕ ਵਾਤਾਵਰਣ ਨਾ ਮਿਲੇ ਤਾ ਉਸਦਾ ਵਿਕਾਸ ਠੀਕ ਨਹੀ ਹੁੰਦਾ । ਅਕਾਲ ਪੁਰਖ ਨੇ ਹਰ ਵਿਅਕਤੀ ਅੰਦਰ ਇਕ ਮੋਲਿਕ ਸਮਰੱਥਾ ਦਿੱਤੀ ਹੋਈ ਹੈ । ਜੇ ਬੰਦੇ ਨੂੰ ਯੋਗ ਮਾਹੌਲ ,ਯੋਗ ਵਾਤਾਵਰਣ ਮਿਲੇ ਤਾਂ ਉਹ ਆਪਣੀ ਸਮਰੱਥਾ ਨੂੰ ਪੂਰੀ ਤਰਾਂ ਵਰਤ ਸਕਦਾ ਹੈ ।
ਗੁਰੂ ਸਾਹਿਬ ਦਾ ਜੀਵਨ ਉਦੇਸ ਜਿਹੜੀ ਵੀ ਰੁਕਾਵਟਾਂ ਮਨੁੱਖ ਨੂੰ ਮਨੁੱਖ ਬਣਨ ਤੋ ਰੋਕਦੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ । ਆਮ ਜੰਗਾਂ ਚ ਬੰਦੇ ਦਾ ਕੋਈ ਨਾ ਕੋਈ ਸੁਆਰਥ ਹੁੰਦਾ ਹੈ । ਇਹਨਾਂ ਸ਼ਹਾਦਤਾ ਦਾ ਕੋਈ ਵੀ ਦੁਨਿਆਵੀ ਕਾਰਨ ਨਹੀ ਸੀ । ਗੁਰੂ ਸਾਹਿਬ ਵੱਲੋ ਦਰਸਾਏ ਜੀਵਨ ਉਦੇਸ ਨੂੰ ਪੂਰਾ ਕਰਦਿਆ ਹੀ ਜੰਗਾਂ ਹੋਇਆਂ ਸਨ । । ਉਸ ਸਮੇ ਦੌਰਾਨ ਜੋ ਜੰਗਾਂ ਲੜੀਆਂ ਗਈਆਂ ਉਹਨਾਂ ਦਾ ਉਦੇਸ਼ ਨਾ ਹੀ ਕਿਸੇ ਤੇ ਕਬਜਾ ਕਰਨਾ ਸੀ ਨਾ ਹੀ ਕਿਸੇ ਨੂੰ ਦਬਾਉਣਾ ਸੀ । ਗੁਰੂ ਸਾਹਿਬ ਵੱਲੋ ਲੜੀਆਂ ਗਈਆਂ ਜੰਗਾ ਪਿਛੇ ਰੂਹਾਨੀ ਮਨੋਰਥ ਸੀ ।
ਜੇਕਰ ਇਹਨਾ ਸ਼ਹਾਦਤਾਂ ਤੇ ਜੰਗਾਂ ਦੀ ਵਿਲੱਖਣਤਾ ਸਾਹਮਣੇ ਨਹੀ ਲੈ ਕੇ ਆਏ ਤਾਂ ਸਮੇ ਦੀ ਕਰੂਰ ਰਾਜਸੀ ਸ਼ਕਤੀਆਂ ਉਹ ਗੁਰੂ ਸਾਹਿਬ ਦੇ ਰੂਹਾਨੀ ਮਨੋਰਥ ਨੂੰ ਆਪਣੇ ਸਵਾਰਥ ਅਨੁਸਾਰ ਢਾਲਣ ਵਿੱਚ ਕਾਮਯਾਬ ਹੋ ਜਾਣਗੀਆ । ਇਸ ਦਿਸ਼ਾ ਵਿੱਚ ਬਹੁਤ ਯਤਨ ਕੀਤੇ ਜਾ ਰਹੇ ਨੇ ਜਦੋ ਇਹ ਗੱਲ ਬੋਲੀਆ ਜਾਦੀਆਂ ਨੇ ਕਿ ਗੁਰੂ ਸਾਹਿਬ ਨੇ ਜੰਗਾਂ ਦੇਸ਼ ਦੀ ਰਾਖੀ ਲਈ ਤੇ ਸਾਹਿਬਜਾਦਿਆ ਦੀ ਸ਼ਹਾਦਤਾ ਦੇਸ਼ ਦੀ ਆਜਾਦੀ ਲਈ ਹੋਈਆਂ ਤਾਂ ਉਸ ਦਾ ਮਕਸਦ ਇਹ ਹੈ ਕਿ ਗੁਰੂਆਂ ਦੀ ਸਹਾਦਤਾਂ ,ਕੁਰਬਾਨੀਆਂ,ਜੰਗਾਂ,ਸਿਖਿਆਵਾ ,ਨੂੰ ਆਪਣੇ ਰਾਜਸੀ ਮਨੋਰਥ ਪੂਰੇ ਕਰਨ ਲਈ ਢਾਲ ਸਕਣ । ਜੇਕਰ ਅੱਜ ਇਹਨਾਂ ਜੰਗਾਂ ਦੀ ਵਿਲੱਖਣਤਾਂ ਤੇ ਸਹੀ ਤਰੀਕੇ ਨਾਲ ਪੇਸ ਨਹੀ ਕਰਾਗੇ ਉਦੋ ਤੱਕ ਇਹਨਾਂ ਜੰਗਾਂ ਦੀ ਵਿਲੱਖਣਤਾਂ ਸਾਹਮਣੇ ਨਹੀ ਆਵੇਗੀ ।
ਆਮ ਤੋਰ ਤੇ ਇਹ ਗੱਲ ਵੇਖਣ ਚ ਆਉਦੀ ਹੈ ਕਿ ਸਿੱਖਾਂ ਵੱਲੋ ਤੇ ਪੰਥਕ ਧਿਰਾਂ ਵੱਲੋ ਇਸ ਪੱਖ ਨੂੰ ਨਹੀ ਉਭਾਰਿਆ ਜਾਦਾ ਹੈ । ਜੇਕਰ ਅਸੀ ਕੁਰਬਾਨੀ ਤੇ ਜੁਲਮਾਂ ਦੀ ਹੀ ਗੱਲ ਕਰਾਗੇ ਤਾ ਉਹਦੇ ਨਾਲ ਸਾਡੇ ਅੰਦਰ ਉਹ ਸੱਚਾ ਜ਼ਜਬਾ ਨਹੀ ਪੈਦਾ ਹੋਵੇਗਾ ਜਿਹਦੀ ਕਿ ਗੁਰੂ ਸਾਹਿਬ ਦੇ ਰੂਹਾਨੀ ਮਨੋਰਥ ਨੂੰ ਪੂਰਾ ਕਰਨ ਲਈ ਜਰੂਰਤ ਹੈ ।
ਆਮ ਸੰਸਾਰ ਚ ਜਿਸ ਬੰਦੇ ਦੇ ਉੱਤੇ ਜਬਰ ਹੁੰਦਾ ਹੈ ਜਦੋ ਉਸਦੇ ਹੱਥ ਤਾਕਤ ਆਉਦੀ ਹੈ ਤਾ ਉਹ ਮਜਲੂਮ ਹੀ ਜਾਬਰ ਬਣ ਜਾਦਾ ਹੈ । ਇਸ ਨਾਲ ਧਿਰਾਂ ਹੀ ਬਦਲਦੀਆਂ ਨੇ ਹਾਲਤ ਵਿੱਚ ਤਬਦੀਲੀ ਨਹੀ ਆਉਦੀ ।
ਗੁਰੂ ਸਾਹਿਬ ਦਾ ਉਦੇਸ ਧਿਰਾਂ ਬਦਲਣਾ ਨਹੀ ਉਹਨਾ ਦਾ ਉਦੇਸ ਮੁਕੰਮਲ ਕਾਇਆ-ਕਲਪ ਕਰਨਾ ਹੈ । ਜਿਸ ਨਾਲ ਪੂਰਨ ਸੁਤੰਤਰਤਾ ਦੇ ਮਾਹੌਲ ਅੰਦਰ ਹਰ ਵਿਅਕਤੀ ਬਿਨਾ ਵਖਰੇਵੇ ਬਿਨਾਂ ਕਿਸੇ ਭੇਦ-ਭਾਵ ਦੇ ਇਸ ਸਮਾਜ ਵਿੱਚ ਵਿਚਰ ਸਕੇਂ ।
ਜਦੋ ਅਸੀ ਸਾਹਿਬਜਾਦਿਆਂ ਦੀ ਸ਼ਹਾਦਤਾਂ ਨੂੰ ਇਸ ਚੋਖਟੇ ਵਿੱਚ ਰੱਖ ਕੇ ਵੇਖਾਗੇ ਤਾਂ ਸਾਡੇ ਆਪਣੇ ਕਿਰਦਾਰ ਵੀ ਇੱਕ ਨਵੇ ਸਾਚੇ ਦੇ ਵਿੱਚ ਢਲਣਗੇ ਤੇ ਉਹਨਾਂ ਦਾ ਪ੍ਰਭਾਵ ਵੀ ਲੋਕਾਂ ਦੇ ਉੱਤੇ ਜਾਂ ਕੇ ਵੱਖਰੀ ਤਰਾਂ ਦਾ ਪਵੇਗਾਂ ।
ਦੱਸ ਗੁਰੂਆਂ ਦੇ ਜੀਵਨ ਸਮੇਂ ਦੌਰਾਨ ਉਹਨਾਂ ਨੇ ਸਿਰਫ ਇੱਕੋ ਵਰਗ ਨੂੰ ਪ੍ਰਵਾਵਿਤ ਨਹੀ ਕੀਤਾ । ਜਿਹੜਾ ਵਰਗ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆਇਆਂ । ਉਹ ਹਿੰਦੂ ਸੀ ਭਾਵੇ ਮੁਸਲਮਾਨ ਸੀ ਉਹਨਾਂ ਦੇ ਵਿਚੋ ਵੀ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੇ ਮੁਰੀਦ ਬਣੇ। ਕਿਉਕਿ ਗੁਰੂ ਸਾਹਿਬ ਦਾ ਜੀਵਨ ਉਦੇਸ ਬਹੁਤ ਹੀ ਅਨੋਖਾਂ ਵਿਲੱਖਣ ਤੇ ਵੱਡਾ ਸੀ ਤੇ ਹੈ । ਜੇਕਰ ਉਸ ਜੀਵਨ ਉਦੇਸ ਨੂੰ ਅਸੀ ਸਾਹਮਣੇ ਲੈ ਕੇ ਨਹੀ ਆਉਦੇ ਤੇ ਉਸ ਅਨੁਸਾਰ ਆਪਣਾ ਜੀਵਨ ਦੇ ਨਹੀ ਢਾਲਦੇ । ਫਿਰ ਅਸੀ ਲੱਖ ਸਹਾਦਤਾਂ ਦੀ ਗੱਲ ਕਰੀਏ । ਕੁਰਬਾਨੀਆਂ ,ਸ਼ਹਾਦਤਾਂ ਨੂੰ ਲੱਖ ਵਡਿਆਈ ਜਾਈਏ । ਜੋ ਮਰਜੀ ਸਮਾਗਮ ਕਰ ਲਈਏ । ਅਸੀ ਗੁਰੂ ਸਾਹਿਬ ਦੇ ਜੀਵਨ ਉਦੇਸ ਨੂੰ ਅੱਗੇ ਤੋਰਨ ਵਿੱਚ ਕਾਮਯਾਬ ਨਹੀ ਹੋ ਸਕਾਗੇ । ਕਿਉਕਿ ਸਾਡੀ ਦ੍ਰਿਸਟੀ ਬੜੀ ਨੇੜਲੀ ਤੇ ਸੌੜੀ ਜਿਹੀ ਮੰਜਿਲ ਤੇ ਟਿੱਕੀ ਹੋਈ ਹੈ । ਸੌੜੀ ਦ੍ਰਿਸਟੀ ਨਾਲ ਅਸੀ ਰਾਜ ਵੀ ਲੈ ਲਈਏ ਤਾਂ ਉਹਨੂੰ ਅਸੀ ਆਪਣੇ ਸਵਾਰਥ ਪੂਰੇ ਕਰਨ ਲਈ ਹੀ ਵਰਤਾਗੇ । ਜਿੰਨਾ ਚਿਰ ਅਸੀ ਗੁਰੂ ਸਾਹਿਬ ਦੁਆਰਾ ਦਰਸਾਏ ਰੂਹਾਨੀ ਜੀਵਨ ਉਦੇਸ ਨੂੰ ਨਹੀ ਸਮਝਦੇ ਉਨਾ ਚਿਰ ਸ਼ਹਾਦਤਾਂ ਦੀ ਗੱਲ ਕਰਨੀ ,ਖਾਲਸਾ ਰਾਜ ਦੀ ਗੱਲ ਕਰਨੀ ਸਭ ਬੇ-ਮਾਇਨੇ ਹੈ । ਜੋ ਕਿ ਅੱਜ ਸਾਡੇ ਅੰਦਰ ਸਭ ਤੋ ਅਪਵਿੱਤਰ ਕਾਰਜ ਚੱਲ ਰਿਹਾਂ ਹੈ ।
ਸੋ ਇਸ ਦਿਸਾ ਵਿੱਚ ਜੋ ਸੁਹਿਰਦ ਤੇ ਸੱਚੇ ਸਿੱਖ ਨੇ ਉਹਨਾਂ ਨੂੰ ਇਸ ਪੱਖ ਤੋ ਸਹੀਦੀ ਜੋੜ ਮੇਲੇ ਦੌਰਾਨ ਸੌੜੀ ਰਾਜਸੀ ਮਾਨਸਿਕਤਾਂ ਦੇ ਕੀ ਕੀ ਸਵਾਰਥ ਨੇ,ਕੀ ਕੀ ਸਾਜਿਸਾਂ ਨੇ, ਕੀ ਕੀ ਯਤਨ ਹੋ ਰਹੇ ਨੇ , ਉਨਾਂ ਨੂੰ ਪਛਾਣਨਾਂ ਚਾਹੀਦਾਂ ਹੈ । ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦਾ ਪੀਰ ਦਰਸਾਉਣਾਂ ,ਗੁਰੂ ਸਾਹਿਬ ਦੀ ਹਸਤੀ ਨੂੰ ਇੱਕ ਰਾਜਸ਼ੀ ਸਵਾਰਥ ਪੂਰੇ ਕਰਨ ਲਈ ਇੱਕ ਦੇਸ ਤੱਕ ਸਮੇਟਣ ਜਾਂ ਦੇਸ ਦਾ ਰਾਖਾ ਸਾਬਿਤ ਕਰਨ ਦੇ ਯਤਨ ਕੀਤੇ ਜਾਣ ਦਾ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ । ਸੁਹਿਰਦ ਸਿੱਖ ਨੂੰ ਉਹਨਾਂ ਦੀ ਜਗਤਗੁਰੂ ਵਾਲੀ ਛਵੀ ਸਾਹਮਣੇ ਮਨੁੱਖਤਾ ਪੇਸ ਕਰਨੀ ਚਾਹੀਦੀ ਹੈ ।  

ਪੰਥਕ ਧਿਰਾਂ ਵੀ ਗੁਰੂ ਪ੍ਰਤਿ ਤਾ ਹੀ ਸੱਚਿਆ ਰਹਿ ਸਕਦੀਆਂ ਨੇ । ਜੇ ਗੁਰੂ ਸਾਹਿਬ ਦੇ ਰੂਹਾਨੀ ਉਦੇਸ ਨੂੰ ਉਘਾੜ ਕੇ ਸਭ ਦੇ ਸਾਹਮਣੇ ਪੇਸ ਕਰਨਗੀਆ ਅਸੀ ਉਸ ਦਿਸਾਂ ਦੇ ਵਿੱਚ ਰੱਖ ਕੇ ਆਪਣੇ ਅਮਲ ਨੂੰ ਵੇਖੀਏ । ਕਿ ਅਸੀ ਵਾਕੇ ਹੀ ਗੁਰੂ ਸਾਹਿਬ ਵੱਲੋ ਦਰਸਾਈ ਮੰਜਿਲ ਵੱਲ ਨੂੰ ਵੱਧ ਰਹੇ ਹਾਂ। ਜਾ ਅਸੀ ਵਕਤੀ ਕਰਮ – ਪ੍ਰਤਿਕਰਮ ਵਿੱਚ ਹੀ ਉਲਝੇ ਹੋਏ ਹਾਂ। ਜੇਕਰ ਏਨਾਂ ਕੁਝ ਹੋਣ ਦੇ ਬਾਅਦ ਵੀ ਅਸੀ ਸਾਡੇ ਤੇ ਹੋ ਰਹੇ ਜਬਰ-ਜੁਲਮ ਦੀ ਗੱਲ ਕਰਾਗੇ। ਤਾ ਸਾਡੇ ਮਨਾਂ ਵਿੱਚ ਮੰਜਿਲ ਵਾਰੇ ਸਪੱਸਟਾਂ ਨਹੀ ਆ ਸਕਦੀ।
ਗੁਰੂ ਸਾਹਿਬ ਵੱਲੋ ਦਰਸਾਈ ਮੰਜਿਲ ਨੂੰ ਸਮਝਣ ਤੋ ਬਿਨਾਂ ਜੇ ਸਾਡੇ ਹੱਥ ਵਿੱਚ ਰਾਜ ਵੀ ਆ ਗਿਆ। ਤਾਂ ਅੱਜ ਅਸੀ ਮਜਲੂਮ ਹੈ ਤਾਂ ਰਾਜ ਆਉਣ ਤੋ ਬਾਅਦ ਅਸੀ ਜਾਬਰ ਬਣ ਜਾਵਾਗੇ । ਤੇ ਫਿਰ ਸਾਡੇ ਤੇ ਬਾਕੀ ਲੋਕਾਂ ਵਿੱਚ ਕੋਈ ਫਰਕ ਨਹੀ ਰਹਿਣਾ
ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਇਹ ਗੱਲ ਵਿਖਾ ਦਿੱਤੀ ਕਿ ਜਦੋ ਵੀ ਸਿੱਖ ਦੇ ਹੱਥ ਵਿੱਚ ਆਉ ਤਾ ਉਹ ਕਿਤੇ ਵੀ ਬਦਲਾਖੋਰ ਨਹੀ ਬਣਦਾ ।
ਮਹਾਰਾਜਾਂ ਰਣਜੀਤ ਸਿੰਘ ਦਾ ਰਾਜ ਇਤਿਹਾਸ ਵਿੱਚ ਇਸ ਪੱਖੋ ਬਹੁਤ ਹੀ ਵਿਲੱਖਣ ਰਾਜ ਸੀ । 100 ਸਾਲ ਦੇ ਜਬਰ ਜੁਲਮ ਤੋ ਬਾਅਦ ਸਿੱਖਾਂ ਦੇ ਹੱਥ ਉਦੋ ਰਾਜ ਆਇਆ ਜਦੋ ਇਨਾ ਲਹੂ ਡੂਲ ਰਿਹਾ ਸੀ । ਉਸ ਵੇਲੇ ਬੱਚਿਆਂ ਤੱਕ ਨੂੰ ਸਹੀਦ ਕੀਤਾ ਗਿਆਂ । ਪਰ ਸਿੱਖਾਂ ਦੇ ਰਾਜ ਦੌਰਾਨ ਕਿਤੇ ਇੱਕ ਵੀ ਘਟਨਾ ਕਿਤੇ ਬਦਲਾਖੋਰੀ ਦੀ ਨਹੀ ਹੋਈ । ਕਿਸੇ ਨੂੰ ਮੋਤ ਦੀ ਸਜਾ ਨਹੀ ਦਿੱਤੀ ਗਈ।
ਇਹ ਏਨਾ ਮਿਹਰਬਾਨ ਰੂਪ ਹੈ ਜੋ ਕਿ ਇਹ ਗੁਰੂ ਸਾਹਿਬ ਦੇ ਰੂਹਾਨੀ ਉਦੇਸ ਵਿੱਚੋ ਨਿਕਲਦਾ ਹੈ । ਜੇ ਅਸੀ ਇਸ ਜੀਵਨ ਉਦੇਸ ਨੂੰ ਪਾਸੇ ਕਰਾਗੇ ਤਾਂ ਸਾਡੇ ਵਿੱਚ ਗੁੱਸਾ,ਵਿਰੋਧ ਤੇ ਬਦਲਾਖੋਰੀ ਦੀ ਭਾਵਨਾਂ ਆਉ । ਧਰਮ ਵਾਸਤੇ ਲੜਨਾ ਹੋਰ ਧਰਮਾਂ ਦੇ ਲੋਕ ਵੀ ਆਪਣੇ ਧਰਮ ਵਾਸਤੇ ਲੜਦੇ ਹਨ । ਸਵਾਰਥ ਪੂਰੇ ਕਰਨ ਵਾਸਤੇ ਹੋਰ ਲੋਕ ਵੀ ਰਾਜ ਦੀ ਭੁੱਖ ਤਹਿਤ ਲੜਦੇ ਹਨ । ਬਹਾਦਰ ਹੋਰ ਵੀ ਬਥੇਰੇ ਲੋਕ ਹਨ ।
ਪਰ ਸਿੱਖਾ ਵਿੱਚ ਬਹਾਦਰੀ ਦੈਵੀ ਰੰਗ ਵਾਲੀ ਸੂਰਮਗਤੀ ਹੈ । ਇੱਥੇ ਜਿਹੜੀਆਂ ਸਿੱਖ ਸਹਾਦਤਾਂ ਹੋਈਆਂ ਉਹਨਾਂ ਦੇ ਅਰਥ ਬਹੁਤ ਡੂੰਘੇ ਤੇ ਦੈਵੀ ਨੇ । ਸਾਨੂੰ ਇਸ ਪੱਖ ਨੂੰ ਕਦੇ ਵੀ ਅੱਖੋ ਉਹਲੇ ਨਹੀ ਕਰਨਾ ਚਾਹੀਦਾਂ ।
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

-ਤੇਜਿੰਦਰ ਸਿੰਘ

(ਵਿਦਿਆਰਥੀ ਸਿੱਖ ਮੀਡੀਆਂ ਸੈਟਰ,੨੮-ਚੰਡੀਗੜ੍ਹ)

Have something to say? Post your comment