Nation

ਕੁੱਖ 'ਚ ਪਲ ਰਹੇ ਬੱਚੇ ਦੇ ਅਧਿਕਾਰ 'ਤੇ ਵੀ ਕਰਣਗੇ ਵਿਚਾਰ : ਹਾਈ ਕੋਰਟ

September 10, 2018 02:34 PM

ਮੁੰਬਈ : 18 ਸਾਲ ਦੀ ਇਕ ਬਲਾਤਕਾਰ ਪੀਡ਼ਤ ਦੇ ਗਰਭਪਾਤ ਲਈ ਦਾਖਲ ਕੀਤੀ ਗਈ ਪਟੀਸ਼ਨ 'ਤੇ ਬਾਂਬੇ ਹਾਈ ਕੋਰਟ ਨੇ ਕਿਹਾ ਹੈ ਕਿ ਉਹ ਕੁੱਖ ਵਿਚ ਪਲ ਰਹੇ ਬੱਚੇ ਦੇ ਅਧਿਕਾਰ 'ਤੇ ਵੀ ਵਿਚਾਰ ਕਰੇਗਾ। ਪੀਡ਼ਿਤ ਨੇ 27 ਹਫਤੇ ਦੇ ਭ੍ਰੂਣ ਦਾ ਗਰਭਪਾਤ ਕਰਾਉਣ ਲਈ ਅਦਾਲਤ ਵਿਚ ਅਪੀਲ ਕੀਤੀ ਹੈ। ਮੈਡੀਕਲ ਟਰਮਿਨੇਸ਼ਨ ਆਫ਼ ਪ੍ਰੈਗਨੈਂਸੀ (ਐਮਟੀਪੀ) ਐਕਟ ਵਿਚ ਵੱਧ ਤੋਂ ਵੱਧ 20 ਹਫ਼ਤੇ ਦੇ ਭ੍ਰੂਣ ਨੂੰ ਹੀ ਗਿਰਾਉਣ ਦੀ ਇਜਾਜ਼ਤ ਹੈ। ਜਸਟੀਸ ਅਭੇ ਓਕਾ ਅਤੇ ਮਹੇਸ਼ ਸੋਨਕ ਦੀ ਬੈਂਚ ਅੱਜ ਬਲਾਤਕਾਰ ਪੀਡ਼ਤ ਦੀ ਪਟੀਸ਼ਨ 'ਤੇ ਫੈਸਲਾ ਕਰੇਗਾ।

Have something to say? Post your comment